Punjabi Song Written by Mandeep Khanpuri (ਮਨਦੀਪ ਖਾਨਪੁਰੀ)
a year ago
Less than 1 min read

Punjabi Song Written by Mandeep Khanpuri (ਮਨਦੀਪ ਖਾਨਪੁਰੀ)

  Punjabi song written by Mandeep khanpuri (ਮਨਦੀਪ ਖਾਨਪੁਰੀ)

ਮਿੱਠੀਆ- ਮਿੱਠੀਆ ਗੱਲਾ ਕਰਕੇ ਛੂਰੀਆ ਵਾਗੂੰ ਤੇਜ ਹੋਏ
ਰੇਜਾ ਵਾਲਿਆ ਪਰਪੌਜ ਕੀ ਕੀਤਾ ਝੱਟ ਹੀ ਸੱਜਣ ਚੇਜ ਹੋਏ
ਜਿਹੜੇ ਦਿਲ ਵਿੱਚ ਰੱਖੇ  ਉਹ ਹੀ ਕਰ ਗਏ ਕਿਨਾਰੇ
ਹੁਣ ਦੋ ਹੀ ਨੇ ਸਹਾਰੇ ਹੌਕੇ ਤੇ ਹੰਝੂ ਖਾਰੇ

ਉਹ ਸਾਡੀਆ ਸ਼ਲਟਾ ਚੋ ਹੱਲੇ ਤੀਕਰ ਆਵਣ ਤੇਰੀਆ ਮਹਿਕਾ ਨੀ
ਤੂੰ ਭਾਵੇ ਸਾਨੂੰ ਭੁੱਲਕੇ ਪਾਉਦੀ ਗੈਰਾ ਨਾਲ ਸਨੈਪਾ ਨੀ
ਉਹ ਪੜ ਮੈਸਿਜ ਪੁਰਾਣੇ ਕਰੀ ਜਾਦੇ ਹਾ ਗੁਜਾਰੇ
ਹੁਣ ਦੋ ਹੀ ਨੇ ਸਹਾਰੇ ਹੌਕੇ ਤੇ ਹੰਝੂ ਖਾਰੇ

ਛੱਡਕੇ ਸਾਨੂੰ ਦੱਸ ਹੁਣ ਕਿਹੜਾ ਯਾਰ ਬਣਾ ਲਿਆ ਜਿਗਰੀ ਨੀ
ਧੌਖੇ ਦੇਣ ਵਿੱਚ ਕੀਤੀ ਲੱਗਦੀ ਤੂੰ ਮਾਸਟਰ ਡਿਗਰੀ ਨੀ
ਰਹੇ ਜਿੱਤ ਦੇ ਸੀ ਮੁੱਢੋ ਆ ਕੇ ਤੇਰੇ ਹੱਥੋ ਹਾਰੇ
ਹੁਣ ਦੋ ਹੀ ਨੇ ਸਹਾਰੇ ਹੌਕੇ ਤੇ ਹੰਝੂ ਹਾਰੇ

ਤੇਰੇ ਪਿੱਛੋ ਸੀਲ ਜਿਹਾ ਲੱਗਦਾ ਲੱਗਦਾ ਤੇਰਾ ਸ਼ਹਿਰ ਬਿੱਲੋ
ਸੀਨੇ ਤੋ ਲਾਹ ਕੇ ਮਾਸ ਹੀ ਲੈ ਗਏ ਕੀ ਲੈ ਗਏ ਤੈਨੂੰ ਗੈਰ ਬਿਲੋ
ਹੁਣ ਤਾ ਨੀ ਪਿਆਰ ਹੋਣਾ ਜੱਟ ਤੋ ਦੁਬਾਰੇ
ਹੁਣ ਦੋ ਹੀ ਨੇ ਸਹਾਰੇ
ਹੌਕੇ ਤੇ ਹੰਝੂ ਖਾਰੇ

ਤੇਰੇ ਜਿੰਮੀ ਚੂ ਨੂੰ ਰਾਸ ਨਾ ਆਈਆ ਸਾਡੇ ਪਿੰਡ ਦੀਆ ਗਲੀਆ ਨੀ
ਲੈ ਗਏ ਸ਼ਹਿਰ ਟਰਾਟੋ ਵਾਲੇ ਵਿੱਚ ਪੰਜਾਬ ਦੇ ਪਲੀਆ ਨੀ
ਨੀ ਤੂੰ ਰੋਲਿਆ ਰੀਜਾ ਨਾ ਮਨਦੀਪ ਖਾਨਪੂਰੀ ਨਾਰੇ
ਹੁਣ ਦੋ ਹੀ ਨੇ ਸਹਾਰੇ
ਹੌਕੇ ਤੇ ਹੰਝੂ ਖਾਰੇ

Appreciate the creator