Poetry Punjabi New Written by Mandeepkhanpuri
a year ago
Less than 1 min read

Poetry Punjabi New Written by Mandeepkhanpuri

ਮੈਂ ਗਰੀਬ ਦਾ ਢਿੱਡ ਬੋਲ ਰਿਹਾ

ਦੁੱਖ ਅੰਦਰਲੇ ਫਰੋਲ ਰਿਹਾ

ਸਾਡਾ ਵੀ ਦਿਲ ਕਰਦਾ ਹੈ

ਪੀਜ਼ੇ ਬਰਗਰ ਖਾਣ ਨੂੰ

ਸ਼ੌਪਿੰਗ ਸੈਂਟਰ ਸਿਨਮਾ ਹਾਲ ਜਾਣ ਨੂੰ

ਕੋਈ ਸੋਹਣਾ ਜਿਹਾ ਬਰੈਂਡ ਹੰਡਾਉਣ ਨੂੰ

ਰੈਸਟੋਰੈਂਟ ਚ ਬਰਥ ਡੇ ਮਨਾਉਣ ਨੂੰ

ਗੇੜੇ ਮਹਿੰਗੀ ਗੱਡੀ ਵਿੱਚ ਲਾਉਣ ਨੂੰ

ਕਰੈਡਿਟ ਕਾਰਡ ਤੋਂ ਪੇਮੈਂਟ ਕਟਵਾਉਣ ਨੂੰ

ਵੱਡੀ ਸਾਰੀ ਕੋਠੀ ਪਾਉਣ ਨੂੰ

ਨੌਕਰਾਂ ਚਾਕਰਾਂ ਤੇ ਹੁਕਮ ਚਲਾਉਣ ਨੂੰ

ਸਾਡੀ ਕੁੱਲੀ ਸੜਕ ਕਿਨਾਰੇ ਤੇ

ਜੱਗ ਹੱਸਦਾ ਕਰਮਾਂ ਮਾਰੇ ਤੇ

ਸਾਡੇ ਫ਼ਟੇ ਪੁਰਾਣੇ ਲੀੜੇ ਨੇ

ਅਸੀਂ ਮਾਵਾਂ ਲਈ ਤਾਂ ਹੀਰੇ ਨੇ

ਸਾਡੇ ਜੁੱਤੀਆਂ ਵਿਚ ਸੁਰਾਖ਼ ਬੜੇ

ਇਸ ਜਨਮ ਗਰੀਬੀ ਪਾਈ ਹੈ

ਪਿੱਛੇ ਅਸੀਂ ਕੀਤੇ ਹੋਣੇ ਪਾਪ ਬੜੇ

ਸਾਡੀਆਂ ਮਾਵਾਂ ਭੈਣਾਂ ਦੇ ਸੂਟ ਉੱਧੜੇ 

ਉਹ ਅੰਗ ਲੁਕਾਉਂਦੀ ਫਿਰਦੀਆਂ ਨੇ

ਅਸੀਂ ਬਦਾਮਾ ਵਾਂਗੂੰ ਚੱਬ ਜਾਈਏ

ਭਾਵੇਂ ਰੋਟੀਆਂ ਬਣੀਆਂ ਚਿਰਦੀਆਂ ਨੇ

ਸਾਨੂੰ ਧੁੱਪਾਂ ਠੰਡਾ ਲੱਗਦੀਆਂ ਨੀ

ਸਾਨੂੰ ਡਰ ਨਾ ਕੋਈ ਬਰਸਾਤਾਂ ਦਾ

ਨੰਗੇ ਪੈਰੀਂ ਭੱਜੇ ਫਿਰਦੇ ਨੇ

ਰੱਬ ਰਾਖਾ ਸਾਡੇ ਜਵਾਕਾਂ ਦਾ

ਸਾਨੂੰ ਕੱਖ ਕੰਡਿਆਂ ਵਿਚ ਵੀ ਨੀਂਦਰ ਆਜੇ

ਲੋੜ ਨਾ ਬੈਂਡ ਤੇ ਸੋਫਿਆਂ ਦੀ

ਵੀਡੀਓ ਬਣਾ ਜੋ ਬਿਸਕੁੱਟ ਵੰਡਦੇ ਨੇ

ਨਾ ਲੋੜ ਇਹੋ ਜਹੇ ਤੋਹਫਿਆਂ ਦੀ

ਸਾਨੂੰ ਮਿਨਰਲ ਵਾਟਰ ਮਿਲ਼ਦਾ ਨੀ

ਚੰਗੀਆਂ  ਭੁੱਖਾਂ ਤੇ ਤ੍ਰੇਹਾਂ ਲੱਗਦੀਆਂ ਨੇ

ਸਾਡੇ ਅੱਗੇ ਤਾਂ ਬਿਮਾਰੀਆਂ ਵੀ

ਜਿਉਂ ਸ਼ੇਰ ਅੱਗੇ ਹਿਰਨੀਆਂ ਭੱਜਦੀਆਂ ਨੇ

ਲੇਖਕ -ਮਨਦੀਪ ਖਾਨਪੁਰੀ

ਖਾਨਪੁਰ ਸਹੋਤਾ ਹੁਸ਼ਿਆਰਪੁਰ

9779179060

Mandeep khanpuri
Mandeep khanpuri

Appreciate the creator