Life Changing Qouts Written by Mandeep Khanpuri
4 months ago
Less than 1 min read

Life Changing Qouts Written by Mandeep Khanpuri

  1. ਉਸ ਨੂੰ ਇਕ ਨਾ ਇਕ ਦਿਨ ਮੰਜ਼ਿਲ ਲੱਭ ਹੀ ਜਾਂਦੀ ਹੈ, ਜਿਹੜਾ ਰਾਹਾਂ ਦੇ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ ਹੈ ।ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ,ਪਰਮਾਤਮਾ ਨੂੰ ਲੱਖ ਵਾਰ ਨਮਸਕਾਰ ਕਰਨ ਦੇ ਬਰਾਬਰ ਹੁੰਦਾ ਹੈ। ਦਿਲ ਕਦੇ ਨਹੀ ਟੁੱਟਦਾ ਹੁੰਦਾ, ਕਿਉਂਕਿ ਅਸਲ ਵਿੱਚ ਦਿਲ ਸ਼ੀਸ਼ੇ ਦਾ ਬਣਿਆ ਹੀ ਨਹੀਂ ਹੁੰਦਾ। ਜੇ ਤੁਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹੋ ,ਫਿਰ ਤੁਹਾਡੇ ਤੋਂ ਵੱਧ ਤਾਕਤਵਾਰ ਇਨਸਾਨ ਪੂਰੀ ਦੁਨੀਆ ਵਿੱਚ ਨਹੀਂ ਹੋ ਸਕਦਾ।  ਜ਼ਿੰਦਗੀ ਵਿਚ ਹਨੇਰਾ ਆਉਣਾ ਵੀ ਲਾਜ਼ਮੀ ਹੈ ,ਕਿਉਂਕਿ ਕੋਈ ਤਾਰਾ ਕਿੰਨਾ ਕੁ ਚਮਕ ਸਕਦਾ ਹੈ ,ਇਸ ਦੀ ਟੈਸਟਿੰਗ ਹਨੇਰੇ ਵਿੱਚ ਹੀ ਹੋ ਸਕਦੀ ਹੈ। ਲਾਲਚ ਬੁਰੀ ਬਲਾ ਹੈ ,ਪਰ ਆਪਣਾ ਹੱਕ ਛੱਡਨਾ ਬੇਵਕੂਫੀ ਦੀ ਨਿਸ਼ਾਨੀ ਹੁੰਦਾ ਏ। ਕਦੇ ਵੀ ਫਿਕਰ ਨਾ ਕਰੋ, ਕਿਉਂਕਿ ਚਿੰਤਾ ਨਾਲ ਸਿਰਫ ਬਿਮਾਰੀਆਂ ਲੱਗਦੀਆਂ ਨੇ ਮਸਲੇ ਹੱਲ ਨਹੀਂ ਹੁੰਦੇ। ਉਹਨਾਂ ਦੀ ਹਾਰ ਹਮੇਸ਼ਾ ਟੈਂਪਰੇਰੀ ਹੁੰਦੀ ਹੈ , ਜਿਹੜੇ ਕੋਸ਼ਿਸ਼ਾਂ ਬਰਕਰਾਰ ਰੱਖਦੇ ਨੇ। ਲੇਖਕ- ਮਨਦੀਪ ਖਾਨਪੁਰੀ, ਹੁਸ਼ਿਆਰਪੁਰ9779179060

Appreciate the creator