Fruit Seller by Mandeep Khanpuri (ਮਨਦੀਪ ਖਾਨਪੁਰੀ) True Story
ਮੈਂ ਸਬਜ਼ੀ ਮੰਡੀ ਦੇ ਬਾਹਰ ਖੜਾ ਸੀ ਕਿਨਾਰੇ ਤੇ ਫਲਾਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ ਮੇਰੇ ਬਿਲਕੁਲ ਨਜ਼ਦੀਕ ਇੱਕ ਬਜ਼ੁਰਗ ਫਲਾਂ ਦੀ ਰੇਹੜੀ ਲਾ ਕੇ ਬੈਠਾ ਸੀ ਮੇਰਾ ਧਿਆਨ ਉਸ ਵੱਲ ਜਿਸ ਕਰਕੇ ਗਿਆ ਕਿਉਂਕੀ ਉਹ ਖੁਸ਼ ਬੜਾ ਸੀ ਬਿਨਾਂ ਦੰਦਾਂ ਵਾਲੀ ਸਮਾਇਲ ਨਾਲ ਸੜਕ ਤੋਂ ਲੰਘ ਰਹੇ ਲੋਕਾਂ ਵੱਲ ਦੇਖ ਰਿਹਾ ਸੀ ਉਸ ਦੀ ਰੇਹੜੀ ਤੇ ਪਏ ਹੋਏ ਸੇਬ ਕਾਲੇ ਪੈ ਚੁੱਕੇ ਸਨ ਇੱਕ ਅੱਧੇ ਦਿਨ ਤੱਕ ਜੇ ਨਾ ਵਿਕੇ ਸੁੱਟਣੇ ਹੀ ਪੈਣਗੇ ਮੈਨੂੰ ਨੀ ਲਗਦਾ ਸੀ ਕੋਈ ਇਸ ਰੇਹੜੀ ਕੋਲ ਆ ਕੇ ਰੁਕੇਗਾ ਕਿਉਂਕਿ ਆਲੇ-ਦੁਆਲੇ ਦੀਆਂ ਰੇਹੜੀਆਂ ਤੇ ਫ਼ਲ ਵਧੀਆ ਸੀ ਮੈਂ ਬੈਠਾ ਸੀ ਅਚਾਨਕ ਹਸਬੈਂਡ ਵਾਈਫ ਇਕ ਬੱਚਾ ਸੀ ਉਨ੍ਹਾਂ ਕੋਲ ਓਸ ਭਾਈ ਕੋਲ ਫਲ ਲੈਣ ਲਈ ਰੁਕੇ ਜਦੋਂ ਲੇਡੀ ਨੇ ਫਲ ਚੁੱਕੇ ਲਫਾਫੇ ਵਿੱਚ ਪਾਏ ਉਸ ਨੇ ਕਿਹਾ ਕਿ ਇਹ ਤਾਂ ਖਰਾਬ ਹੋ ਚੁੱਕੇ ਹਨ ਮੈਂ ਸੋਚਿਆ ਲਓ ਕਿਸਮਤ ਖੁੱਲਦੀ ਖੁੱਲ੍ਹਦੀ ਬੰਦ ਹੋ ਚੱਲੀ ਪਰ ਫੇਰ ਵੀ ਉਸ ਲੇਡੀ ਨੇ ਵਿਚੋਂ ਛਾਂਟ ਕੇ ਜਿਹੜੇ ਕੰਮ ਦੇ ਸੀ ਖਰੀਦ ਲਏ ਮੇਰਾ ਇਹ ਕਹਾਣੀ ਦੱਸਣ ਦਾ ਇਕੋ ਮਤਲਬ ਹੈ ਸਾਨੂੰ ਦੂਜਿਆਂ ਦੀ ਜਿੰਦਗੀ ਦੇ ਬਹੁਤੇ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ ਕੀ ਇਹਦਾ ਕੀ ਬਣੇਗਾ ਆਪਣੇ ਕੰਮ ਨਾਲ ਮਤਲਬ ਰੱਖਣਾ ਚਾਹੀਦਾ ਹੈ ਕਿਉਕੀ ਰੱਬ ਨੂੰ ਸਾਰਿਆਂ ਦਾ ਫ਼ਿਕਰ ਹੈ ਤੁਹਾਨੂੰ ਬਹੁਤੀ ਕਿਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਜੇ ਤੁਹਾਨੂੰ ਰੋਟੀ ਮਿਲਦੀ ਆ ਤੇ ਰੱਬ ਬਾਕੀਆ ਦਾ ਵੀ ਕੋਈ ਨਾ ਕੋਈ ਜੁਗਾੜ ਕਰ ਹੀ ਦਿੰਦਾ ਹੈ
ਲੇਖਕ: ਮਨਦੀਪ ਖਾਨਪੁਰੀ
Appreciate the creator