ਪਾਣੀ ਬਚਾਓ Written by Mandeep Khanpuri

Oct 19, 2022

1 min read

Write your own content on FeedingTrends
Write

ਪਾਣੀ ਬਚਾਓ

Written by mandeep khanpuri

ਪਾਣੀ ਮੁੱਕਦਾ ਜਾ ਰਿਹਾ

ਧਰਤੀ ਦਾ ਕੰਠ ਸੁੱਕਦਾ ਜਾ ਰਿਹਾ

ਆਉਣ ਵਾਲਾ ਕੱਲ੍ਹ ਦਰਦਨਾਕ ਹੋਣ ਵਾਲਾ

ਪਸ਼ੂ ਪੰਛੀ ਬੇਲ ਬੂਟੇ ਪ੍ਰਭਾਵਿਤ ਹੋਣਗੇ

ਫਸਲਾਂ ਜਵਾਨੀ ਚ ਦਮ ਤੋੜਣਗੀਆ

ਰੁੱਖਾਂ ਤੇ ਸਾਠ ਸਤੀ ਮੰਡਰਾਏਗੀ

ਮਰੇ ਹੋਏ ਫੁੱਲਾਂ ਤੇ ਤਿਤਲੀਆਂ ਭੌਰੇ ਰੋਣਗੇ

ਪਾਣੀ ਦੀ ਜਦ ਇੱਕ ਬੂੰਦ ਨਾ ਬਚੀ

ਮਾਂ ਤੇ ਪੁੱਤ ਪਿਆਸੇ ਹੀ ਸੌਂਣਗੇ

ਹਰਿਆਲੀ ਸੁਪਨਾ ਬਣ ਕੇ ਰਹਿ ਜਾਵੇਗੀ

ਸੋਕੇ ਤੇ ਪਤਝੜਾਂ ਨਾਲ ਦੋਸਤੀ ਰਹਿ ਜਾਏਗੀ

ਨਵੇਂ ਪੁੰਗਾਰੇ ਫੱਟਣ ਦੀ ਹਿੰਮਤ ਨਹੀਂ ਬਚਣੀ

ਮਿੱਠੇ ਫਲਾਂ ਤੇ ਵਕਤ ਦੀ ਮਾਰ ਪੈ ਜਾਵੇਗੀ

ਹਰਾ ਘਾਹ ਤੇ ਬਨਸਪਤੀ ਦੇਸ਼ ਛੱਡ ਜਾਣਗੀਆ

ਫਿਰ ਰੰਗ ਬਦਲਣਾ ਪੈਣਾ ਸਾਨੂੰ ਝੰਡੇ ਦਾ ਹਰਾ

ਅਸੀਂ ਪਾਣੀ ਦੀ ਕਦਰ ਕਰਨੀ ਛੱਡਤੀ ਕਾਲ ਸਿਰ ਤੇ ਖੜ੍ਹਾ

ਅਸੀਂ ਪਾਣੀ ਗੰਧਲਾਂ ਆਪ ਬਣਾ ਰਹੇ ਹਾਂ

ਅਸੀਂ ਵੱਡੀਆਂ ਵੱਡੀਆਂ ਫੈਕਟਰੀਆਂ ਦਾ ਕੈਮੀਕਲ

ਵੱਡੇ-ਵੱਡੇ ਬੋਰ ਕਰਕੇ ਧਰਤੀ ਦੀ ਹਿੱਕ ਚ ਡੋਲ ਰਹੇ ਹਾਂ

ਕਿਉਂ ਨ੍ਹੀ ਸਰਕਾਰਾਂ ਇਨ੍ਹਾਂ ਨੂੰ ਕੁਝ ਕਹਿੰਦੀਆ

ਮੈਂ ਤਾਂ ਭੁੱਲ ਹੀ ਗਿਆ ਸੀ ਫੈਕਟਰੀਆਂ ਚਲਾਉਣ ਵਾਲੇ

ਇਹਨਾਂ ਮੰਤਰੀਆਂ ਨਾਲ ਤਾ ਡਿਨਰ ਕਰਦੇ ਨੇ

ਅਸੀਂ ਪੀਣ ਵਾਲਾ ਪਾਣੀ ਜ਼ਹਿਰ ਬਣਾਕੇ

ਕੈਂਸਰ ਦਾ ਬੂਹਾ ਖੋਲ ਰਹੇ ਹਾਂ

ਕੁਦਰਤ ਤੇ ਮਨੁੱਖ ਦੋਨੋਂ ਤਬਾਹ ਹੋ ਜਾਣਗੇ

ਜੇ ਅਸੀਂ ਪਾਣੀ ਨੂੰ ਪੁੱਤਾਂ ਧੀਆਂ ਵਾਂਗ ਨਾ ਸੰਭਾਲਿਆ

ਲੇਖਕ ਮਨਦੀਪ ਖਾਨਪੁਰੀ

ਖਾਨਪੁਰ ਸਹੋਤਾ ਹੁਸ਼ਿਆਰਪੁਰ

9779179060

Write your own content on FeedingTrends
Write