Gazal Written by Mandeep Khanpuri

Oct 25, 2022

1 min read

Write your own content on FeedingTrends
Write

ਅਰਸੇ ਗੁਜ਼ਰ ਗਏ ਮੇਰੇ ਦੋਸਤ,

ਬੇਰੁਖ਼ੀ ਦਾ ਆਲਮ ਇਕ ਰਾਤ ਚ ਨਹੀਂ ਮਿਲਿਆ ।

ਮੁਹੱਬਤ ਕਰਨੀ ਪਈ ਸਾਨੂੰ ਬੜੇ ਅਦਬ ਨਾਲ ,

ਇਹ ਗ਼ਮ ਸਾਨੂੰ ਖ਼ੈਰਾਤ ਚ ਨਹੀਂ ਮਿਲਿਆ।

ਅਸੀਂ ਪੀੜਾਂ ਨੂੰ ਪਾਲਿਆ ਖ਼ਾਬਾਂ ਦੀ ਤਰ੍ਹਾਂ ,

ਸਾਨੂੰ ਮਧੋਲਿਆ ਗਿਆ ਗੁਲਾਬਾਂ ਦੀ ਤਰ੍ਹਾਂ ।

ਅਸੀਂ ਦੁੱਖਾਂ ਦਾ ਵੀ ਦੁੱਖ ਵੰਡਾਉਂਦੇ ਆਏ ਹਾਂ,

ਅੱਖਾਂ ਸਿੱਲ੍ਹੀਆਂ ਬੇਸ਼ੱਕ ਤਲਾਬਾਂ ਦੀ ਤਰ੍ਹਾਂ ।

ਸਿਸਕੀਆਂ ਦੀ ਆਵਾਜ਼ ਕਿੱਧਰੋਂ ਆ ਰਹੀ ਹੈ ,

ਸਾਕੀ ਤਾਂ ਨੀ ਰੋ ਰਹੀ ਮਯਖ਼ਾਨੇ ਮੈਂ ।

ਜੋ ਵੀ ਹੋ ਜਾਏ ਆਖ਼ਰੀ "ਸਾਸਿ"ਰੋਕ ਕਰ ਰੱਖਣਾ,

ਅਭੀ ਥੋੜ੍ਹਾ ਵਕਤ ਲੱਗੇਗਾ ਉਸਕੇ ਲੌਟ ਆਨੇ ਮੈਂ ॥

Write your own content on FeedingTrends
Write